VIRAL NEWS
Loading...
PUNJAB UPDATES

ਦਿੱਲੀ ਕੈਪੀਟਲ ਅਤੇ ਹੈਦਰਾਬਾਦ ਸਨਰਾਇਜਰ ਦਾ ਮੁਕਾਬਲਾ ਅੱਜ

 ਲਗਾਤਾਰ ਪੰਜ ਹਾਰ ਦਾ ਸਿਲਸਿਲਾ ਪਿਛਲੇ ਮੈਚ 'ਚ ਤੋੜਣ ਤੋਂ ਬਾਅਦ ਦਿੱਲੀ ਕੈਪੀਟਲਜ਼ ਆਈ.ਪੀ.ਐੱਲ 'ਚ ਸੋਮਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਉਤਰੇਗੀ ਤਾਂ ਉਸ ਦਾ ਇਰਾਦਾ ਜਿੱਤ ਦੇ ਸਿਲਸਿਲੇ ਨੂੰ ਅੱਗੇ ਵਧਾਉਣ ਦਾ ਹੋਵੇਗਾ। ਦਿੱਲੀ ਕੈਪੀਟਲਜ਼ ਦਾ ਪ੍ਰਦਰਸ਼ਨ ਇਸ ਸੈਸ਼ਨ 'ਚ ਚੰਗਾ ਨਹੀਂ ਰਿਹਾ ਹੈ ਅਤੇ ਉਸ ਨੂੰ ਹਰ ਵਿਭਾਗ 'ਚ ਨਿਰਾਸ਼ਾ ਹੱਥ ਲੱਗੀ ਹੈ।ਇਸੇ ਕਾਰਨ ਉਸ ਨੂੰ ਪਹਿਲੇ ਪੰਜ ਮੈਚਾਂ 'ਚ ਹਾਰ ਝੱਲਣੀ ਪਈ। ਡੈਵਿਡ ਵਾਰਨਰ ਤੇ ਉਸ ਦੀ ਟੀਮ ਨੇ ਆਖਿਰਕਾਰ ਵੀਰਵਾਰ ਨੂੰ ਦਿੱਲੀ 'ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 4 ਵਿਕਟਾਂ ਨਾਲ ਹਰਾ ਕੇ ਪਹਿਲੇ ਅੰਕ ਹਾਸਲ ਕੀਤੇ। ਉਸ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਕੇ. ਕੇ. ਆਰ ਨੂੰ 127 ਦੌੜਾਂ 'ਤੇ ਰੋਕਿਆ, ਹਾਲਾਂਕਿ ਬੱਲੇਬਾਜ਼ਾਂ 'ਚ ਵਾਰਨਰ ਅਤੇ ਅਕਸ਼ਰ ਪਟੇਲ ਨੂੰ ਛੱਡ ਕੇ ਕੋਈ ਵੀ ਨਹੀਂ ਚੱਲ ਸਕਿਆ। ਪ੍ਰਿਥਵੀ ਸ਼ਾਹ ਅਤੇ ਮਿਸ਼ੇਲ ਮਾਰਸ਼ ਦੀ ਖਰਾਬ ਫਾਰਮ ਟੀਮ ਲਈ ਸਮੱਸਿਆ ਬਣੀ ਹੋਈ ਹੈ। ਸ਼ਾਹ ਨੇ ਪਿਛਲੇ 6 ਮੈਚਾਂ 'ਚ 12,7,0,15,0,13 ਦੌੜਾਂ ਬਣਾਈਆਂ। ਆਸਟ੍ਰੇਲੀਆ ਦਾ ਹਰਫਨਮੌਲਾ ਮਾਰਸ਼ 4 ਮੈਚਾਂ 'ਚ 2 ਵਾਰ ਖਾਤਾ ਵੀ ਨਹੀਂ ਖੋਲ੍ਹ ਸਕਿਆ। ਉੱਥੇ ਹੀ, ਗੇਂਦਬਾਜ਼ੀ 'ਚ ਵੀ ਉਸ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ, ਜਿਸ ਕਾਰਨ ਰੋਵਮੈਨ ਪਾਵੈੱਲ ਜਾਂ ਰਿਲੀ ਰੋਸੋ ਨੂੰ ਉਤਾਰਿਆ ਜਾ ਸਕਦਾ ਹੈ।



Comments