ਨਵਜੋਤ ਸਿੱਧੂ ਨੇ ਦੱਸਿਆ ਆਪਣੀ ਜਾਨ ਨੂੰ ਖ਼ਤਰਾ, ਮੰਗੀ ਸੁਰੱਖਿਆ
ਨਵਜੋਤ ਸਿੱਧੂ (Navjot Sidhu) ਵੱਲੋਂ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਆਪਣੀ ਸੁਰੱਖਿਆ ਵਧਾਉਣ ਲਈ ਹਾਈਕੋਰਟ (High Court) ਪਹੁੰਚੇ ਹਨ।ਪਟੀਸ਼ਨ 'ਚ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ Y ਤੋਂ ਵਧਾ ਕੇ Z ਕੀਤੀ ਜਾਵੇ। ਜਾਣਕਾਰੀ ਮੁਤਾਬਕ ਭਲਕੇ ਹਾਈਕੋਰਟ 'ਚ ਸਿੱਧੂ ਦੀ ਪਟੀਸ਼ਨ 'ਤੇ ਸੁਣਵਾਈ ਹੋਵੇਗੀ।
ਨਵਜੋਤ ਸਿੱਧੂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਕੋਲ ਜ਼ੈੱਡ+ ਸੁਰੱਖਿਆ ਸੀ, ਜਦੋਂ ਉਹ ਜੇਲ ਗਏ ਤਾਂ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ। ਉਸ ਨੂੰ ਕਿਹਾ ਗਿਆ ਸੀ ਕਿ ਜਦੋਂ ਉਹ ਜੇਲ੍ਹ ਤੋਂ ਬਾਹਰ ਆਵੇਗਾ ਤਾਂ ਉਨ੍ਹਾਂ ਨੂੰ ਵਾਪਸ ਸੁਰੱਖਿਆ ਦਿੱਤੀ ਜਾਵੇਗੀ ਪਰ ਉਸ ਦੀ ਸੁਰੱਖਿਆ Z+ ਤੋਂ ਘਟਾ ਕੇ Y ਕਰ ਦਿੱਤੀ ਗਈ ਹੈ ਅਤੇ 25 ਵਿਚੋਂ 12 ਸੁਰੱਖਿਆ ਕਰਮਚਾਰੀ ਮਿਲੇ ਹਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਨਵਜੋਤ ਸਿੱਧੂ ਦੇ ਘਰ ਦੀ ਛੱਤ 'ਤੇ ਇਕ ਅਣਪਛਾਤਾ ਵਿਅਕਤੀ ਦਾਖਲ ਹੋਇਆ ਸੀ। ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


Comments
Post a Comment