ਭਾਰਤ-ਅਮਰੀਕਾ ਟ੍ਰੇਡ ਡੀਲ 'ਚ ਭਾਰਤ ਨੂੰ ਵੱਡੀ ਰਾਹਤ ਵਾਈਟ ਹਾਊਸ ਨੇ ਫੈਕਟ ਸ਼ੀਟ 'ਚ ਕੀਤੇ ਅਹਿਮ ਬਦਲਾਅ
ਵਾਸ਼ਿੰਗਟਨ: ਅਮਰੀਕਾ ਨੇ ਭਾਰਤ ਨਾਲ ਹੋਏ ਅੰਤਰਿਮ ਵਪਾਰ ਸਮਝੌਤੇ ਦੀ ਫੈਕਟ ਸ਼ੀਟ ਵਿੱਚ ਵੱਡੀਆਂ ਸੋਧਾਂ ਕੀਤੀਆਂ ਹਨ। ਨਵੀਂ ਸੂਚੀ ਵਿੱਚੋਂ 'ਦਾਲਾਂ' (Pulses) 'ਤੇ ਟੈਰਿਫ ਘਟਾਉਣ ਦਾ ਜ਼ਿਕਰ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, 500 ਅਰਬ ਡਾਲਰ ਦੀ ਖਰੀਦ ਲਈ ਪਹਿਲਾਂ ਵਰਤੇ ਗਏ ਸ਼ਬਦ 'ਪ੍ਰਤੀਬੱਧ' (Committed) ਨੂੰ ਬਦਲ ਕੇ ਹੁਣ 'ਇਰਾਦਾ' (Intends) ਕਰ ਦਿੱਤਾ ਗਿਆ ਹੈ। ਇਹ ਬਦਲਾਅ ਭਾਰਤੀ ਕਿਸਾਨਾਂ ਅਤੇ ਸਰਕਾਰ ਲਈ ਵੱਡੀ ਰਾਹਤ ਮੰਨੇ ਜਾ ਰਹੇ ਹਨ।

Comments
Post a Comment