🔴 BREAKING NEWS
ਤਾਜ਼ਾ ਖ਼ਬਰਾਂ ਲੋਡ ਹੋ ਰਹੀਆਂ ਹਨ...

ਹਰਮੀਤ ਕੌਰ ਢਿੱਲੋਂ ਨੇ 2024 ਆਰ.ਐੱਨ.ਸੀ. 'ਚ ਅਰਦਾਸ ਵਿਵਾਦ 'ਤੇ ਤੋੜੀ ਚੁੱਪ: ਮਰਹੂਮ ਪਤੀ ਨੂੰ ਯਾਦ ਕਰਦਿਆਂ ਆਲੋਚਕਾਂ ਨੂੰ ਦਿੱਤਾ ਕਰਾਰਾ ਜਵਾਬ


ਵਾਸ਼ਿੰਗਟਨ, 10 ਨਵੰਬਰ 2026, ਪੰਜਾਬ ਲਾਈਵ ਅੱਪਡੇਟ: ਪੰਜਾਬੀ ਮੂਲ ਦੀ ਅਮਰੀਕੀ ਆਗੂ ਅਤੇ ਨਿਆਂ ਵਿਭਾਗ ਦੀ ਸਾਬਕਾ ਅਧਿਕਾਰੀ ਹਰਮੀਤ ਕੌਰ ਢਿੱਲੋਂ ਨੇ 2024 ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ (ਆਰ.ਐੱਨ.ਸੀ.) ਦੌਰਾਨ ਸਿੱਖਾਂ ਦੀ ਅਹਿਮ ਧਾਰਮਿਕ ਰਸਮ 'ਅਰਦਾਸ' ਕਰਨ 'ਤੇ ਹੋਈ ਆਲੋਚਨਾ ਦਾ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਮਰਹੂਮ ਪਤੀ ਨੇ ਘਰ ਬੈਠ ਕੇ ਉਨ੍ਹਾਂ ਦੀ ਅਰਦਾਸ ਦੇਖੀ ਸੀ ਅਤੇ ਆਪਣੀ ਮੌਤ ਤੋਂ ਕੁਝ ਹਫ਼ਤੇ ਪਹਿਲਾਂ ਆਖ਼ਰੀ ਸੁਨੇਹਿਆਂ ਵਿੱਚੋਂ ਇੱਕ ਰਾਹੀਂ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਆਪਣੀ ਪਤਨੀ 'ਤੇ ਬਹੁਤ ਮਾਣ ਹੈ।
ਹਰਮੀਤ ਢਿੱਲੋਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਲਗਪਗ ਦੋ ਸਾਲਾਂ ਤੋਂ ਇਸ ਮਾਮਲੇ 'ਤੇ ਚੁੱਪ ਸਨ। ਇਸ ਦਾ ਕਾਰਨ ਡੋਨਲਡ ਟਰੰਪ ਦੀ ਰਾਸ਼ਟਰਪਤੀ ਚੋਣ ਮੁਹਿੰਮ ਵਿੱਚ ਉਨ੍ਹਾਂ ਦੀ ਭੂਮਿਕਾ, ਅਹੁਦੇ ਲਈ ਪੁਸ਼ਟੀ ਦੀ ਪ੍ਰਕਿਰਿਆ ਅਤੇ ਬਾਅਦ ਵਿੱਚ ਟਰੰਪ ਪ੍ਰਸ਼ਾਸਨ ਵਿੱਚ ਮਿਲੀ ਜ਼ਿੰਮੇਵਾਰੀ ਸੀ। ਹੁਣ ਨਿਆਂ ਵਿਭਾਗ ਦੇ ਸਿਵਲ ਰਾਈਟ ਡਿਵੀਜ਼ਨ ਦੇ ਮੁਖੀ ਵਜੋਂ ਅਸਤੀਫ਼ਾ ਦੇਣ ਮਗਰੋਂ ਉਨ੍ਹਾਂ ਕਿਹਾ ਕਿ ਉਹ ਆਪਣੀ ਗੱਲ ਕਹਿਣ ਤੋਂ ਪਿੱਛੇ ਨਹੀਂ ਹਟਣਗੇ।
ਉਨ੍ਹਾਂ ਲਿਖਿਆ ਕਿ ਉਨ੍ਹਾਂ ਦੇ ਪਤੀ ਨੇ ਆਰ.ਐੱਨ.ਸੀ. ਵਿੱਚ ਉਨ੍ਹਾਂ ਨੂੰ ਆਪਣੇ ਸਿੱਖ ਧਰਮ ਅਨੁਸਾਰ ਅਰਦਾਸ ਕਰਦਿਆਂ ਦੇਖਿਆ ਸੀ। ਉਨ੍ਹਾਂ ਦੀ ਮੌਤ ਤੋਂ ਕੁਝ ਹਫ਼ਤੇ ਪਹਿਲਾਂ ਸਾਡੇ ਆਖ਼ਰੀ ਸੁਨੇਹਿਆਂ ਵਿੱਚੋਂ ਇੱਕ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਮੇਰੇ 'ਤੇ ਬਹੁਤ ਮਾਣ ਹੈ।


 

Post a Comment

0 Comments

🔴 BREAKING NEWS
ਤਾਜ਼ਾ ਖ਼ਬਰਾਂ ਲੋਡ ਹੋ ਰਹੀਆਂ ਹਨ...