🔴 BREAKING NEWS
ਤਾਜ਼ਾ ਖ਼ਬਰਾਂ ਲੋਡ ਹੋ ਰਹੀਆਂ ਹਨ...

ਆਸਟਰੇਲੀਆ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਬੰਦੀ ਛੋੜ ਦਿਵਸ ਅਤੇ ਦੀਵਾਲੀ: ਬ੍ਰਿਸਬੇਨ ਸਮੇਤ ਵੱਖ-ਵੱਖ ਸ਼ਹਿਰਾਂ 'ਚ ਲੱਗੀਆਂ ਰੌਣਕਾਂ

 


ਬ੍ਰਿਸਬੇਨ/ਸਿਡਨੀ, 10 ਨਵੰਬਰ 2026, ਪੰਜਾਬ ਲਾਈਵ ਅੱਪਡੇਟ: ਆਸਟਰੇਲੀਆ ਭਰ ਵਿੱਚ ਦੀਵਾਲੀ ਅਤੇ ਸਿੱਖ ਭਾਈਚਾਰੇ ਵੱਲੋਂ ਬੰਦੀ ਛੋੜ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਧਾਰਮਿਕ ਸਮਾਗਮ, ਗੁਰਬਾਣੀ ਕੀਰਤਨ, ਅਰਦਾਸਾਂ, ਦੀਪਮਾਲਾ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ। ਇਨ੍ਹਾਂ ਜਸ਼ਨਾਂ ਵਿੱਚ ਭਾਰਤੀ ਭਾਈਚਾਰੇ ਦੇ ਨਾਲ-ਨਾਲ ਸਥਾਨਕ ਅਤੇ ਹੋਰਨਾਂ ਭਾਈਚਾਰਿਆਂ ਦੇ ਲੋਕਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ।

ਬ੍ਰਿਸਬੇਨ ਵਿੱਚ ਦੀਵਾਲੀ ਦਾ ਮੁੱਖ ਸਮਾਗਮ ਫੈਡਰੇਸ਼ਨ ਆਫ ਇੰਡੀਅਨ ਕਮਿਊਨਿਟੀਜ਼ ਆਫ ਕੁਈਨਜ਼ਲੈਂਡ ਵੱਲੋਂ 6 ਨਵੰਬਰ ਨੂੰ ਕਿੰਗ ਜੌਰਜ ਸਕੁਏਅਰ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਫੈਡਰਲ, ਸੂਬਾਈ ਅਤੇ ਸਥਾਨਕ ਸਰਕਾਰਾਂ ਦੇ ਨੁਮਾਇੰਦਿਆਂ ਸਮੇਤ ਸੈਨੇਟਰ ਪੌਲ ਸਕਾਰ, ਕੁਈਨਜ਼ਲੈਂਡ ਦੇ ਪ੍ਰੀਮੀਅਰ ਅਤੇ ਬ੍ਰਿਸਬੇਨ ਦੇ ਲਾਰਡ ਮੇਅਰ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਵਾਈ।

ਇਸ ਤੋਂ ਇਲਾਵਾ ਸਿਡਨੀ, ਮੈਲਬਰਨ, ਪਰਥ, ਹੋਬਾਰਟ, ਨਿਊ ਸਾਊਥ ਵੇਲਜ਼ ਦੇ ਵੂਲਗੂਲਗਾ ਅਤੇ ਉੱਤਰੀ ਖੇਤਰ ਦੇ ਡਾਰਵਿਨ ਦੇ ਗੁਰਦੁਆਰਾ ਸਾਹਿਬਾਨ ਵਿੱਚ ਵੀ ਬੰਦੀ ਛੋੜ ਦਿਵਸ ਅਤੇ ਦੀਵਾਲੀ ਮੌਕੇ ਧਾਰਮਿਕ ਸਮਾਗਮ ਸਜਾਏ ਗਏ। ਐਡੀਲੇਡ ਦੇ ਗੁਰਦੁਆਰਾ ਸਿੰਘ ਸਭਾ ਨੌਰਥ ਪਲਿੰਮਟ ਸਮੇਤ ਹੋਰਨਾਂ ਗੁਰਦੁਆਰਿਆਂ ਵਿਖੇ ਵੀ ਸੰਗਤਾਂ ਨੇ ਭਾਰੀ ਉਤਸ਼ਾਹ ਨਾਲ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ

।

Post a Comment

0 Comments

🔴 BREAKING NEWS
ਤਾਜ਼ਾ ਖ਼ਬਰਾਂ ਲੋਡ ਹੋ ਰਹੀਆਂ ਹਨ...