ਲੁਧਿਆਣਾ, ਪੰਜਾਬ ਲਾਈਵ ਅੱਪਡੇਟ: ਵਧਦੇ ਪ੍ਰਦੂਸ਼ਣ ਅਤੇ ਸਿਹਤ ਸਮੱਸਿਆਵਾਂ ਦੀ ਪ੍ਰਵਾਹ ਕੀਤੇ ਬਿਨਾਂ ਲੁਧਿਆਣਾ ਵਾਸੀਆਂ ਨੇ ਦੀਵਾਲੀ 'ਤੇ 45 ਕਰੋੜ ਰੁਪਏ ਤੋਂ ਵੱਧ ਦੇ ਪਟਾਕੇ ਫੂਕ ਦਿੱਤੇ।
ਹੋਲਸੇਲ ਕਰੈਕਰ ਡੀਲਰ ਐਸੋਸੀਏਸ਼ਨ ਅਨੁਸਾਰ ਦਾਣਾ ਮੰਡੀ ਵਿੱਚ 20 ਕਰੋੜ, ਜਦਕਿ ਜ਼ਿਲ੍ਹੇ ਭਰ ਦੇ ਪ੍ਰਚੂਨ ਵਿਕਰੇਤਾਵਾਂ ਨੇ 20 ਤੋਂ 25 ਕਰੋੜ ਰੁਪਏ ਦੇ ਪਟਾਕੇ ਵੇਚੇ।
ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਇਸ ਵਾਰ ਕਾਰੋਬਾਰ ਵਧੀਆ ਰਿਹਾ ਅਤੇ ਜ਼ਿਲ੍ਹੇ ਵਿੱਚ ਕੁੱਲ 40 ਤੋਂ 45 ਕਰੋੜ ਦਾ ਕਾਰੋਬਾਰ ਹੋਇਆ।

0 Comments